ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਇਜਰਾਈਲ ਅਮਰੀਕਾ ਵਿੱਚ ਚੱਲ ਰਹੇ ਯੁੱਧ ਦਾ ਅਸਰ ਕਮਰਸ਼ੀਅਲ ਤੇ ਘਰੇਲੂ ਗੈਸ ਸਿਲੰਡਰ ਤੇ ਪੈਣ ਕਾਰਨ ਲੋਕ ਕਾਫੀ ਪਰੇਸ਼ਾਨ ਚੱਲ ਰਹੇ ਹਨ | ਜਿਸਦੇ ਚੱਲਦੇ ਲੋਕ ਤੇਜੀ ਨਾਲ ਇੰਡੈਕਸ਼ਨ ਚੁੱਲੇ ਤੇ ਇਲੈਕਟ੍ਰੋ੍ਰਨਿਕ ਹੀਟਰ ਦੇ ਵੱਲ ਵੱਧ ਰਹੇ ਹਨ | ਪਿਛਲੇ ਕੁਝ ਦਿਨਾ ਵਿੱਚ ਇਲੈਕ੍ਰਟਾਨਿਕ ਬਾਜਾਰ ਵਿੱਚ ਇਨਾ ਉਪਕਰਨਾ ਦੀ ਵਿਕਰੀ ਵੀ ਲਗਭਗ ਸੌ ਫੀਸਦੀ ਤੱਕ ਵੱਧ ਗਈ ਹੈ | ਦੁਕਾਨਦਾਰਾ ਦਾ ਕਹਿਣਾ ਹੈ ਕਿ ਜੋ ਲੋਕ ਪਹਿਲਾ ਗੈਸ ਤੇ ਨਿਰਭਰ ਸਨ ਉਹ ਹੁਣ ਮਜਬੂਰੀ ਵਿੱਚ ਬਿਜਲੀ ਨਾਲ ਚੱਲਣ ਵਾਲੇ ਚੁੱਲੇ ਖਰੀਦ ਰਹੇ ਹਨ | ਪੰਜਾਬ ਦੇ ਕਈ ਸ਼ਹਿਰਾ ਪਟਿਆਲਾ, ਹੁਸ਼ਿਆਰਪੁਰ, ਜਲੰਧਰ, ਮੁਹਾਲੀ, ਵਿੱਚ ਇਲੈਕਟ੍ਰਾਨਿਕ ਦੁਕਾਨਾ ਤੇ ਇੰਡੈਕਸ਼ਨ ਅਤੇ ਛੋਟੇ ਹੀਟਰਾ ਦੀ ਡਿਮਾਂਡ ਵੱਧ ਗਈ ਹੈ | ਇਸ ਕਾਰੋਬਾਰ ਨਾਲ ਜੁੜੇ ਕਾਰੋਬਾਰੀਆ ਦਾ ਕਹਿਣਾ ਹੈ ਕਿ ਸਧਾਰਨ ਦਿਨਾ ਦੇ ਮੁੁਕਾਬਲੇ ਜਿਥੇ ਦਿਨਭਰ ਤੋ ਸੀਮਿਤ ਸੰਖਿਆ ਵਿੱਚ ਇੰਡੈਕਸ਼ਨ ਵਿਕਦੇ ਸੀ ,ਉਹ ਹੁਣ ਸਵੇਰ ਤੋ ਸ਼ਾਮ ਤੱਕ ਲਗਾਤਾਰ ਖਰੀਦਦਾਰੀ ਹੋ ਰਹੀ ਹੈ | ਲੇਕਿਨ ਇਸ ਵੱਧਦੀ ਵਿਕਰੀ ਦੇ ਪਿੱਛੇ ਇਕ ਵੱਡਾ ਆਰਥਿਕ ਖਤਰਾ ਵੀ ਛਿਪਿਆ ਹੋਇਆ ਹੈ | ਪੰਜਾਬ ਸਰਕਾਰ ਵੱਲੋਂ ਉਪਭੋਗਤਾਵਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਦੀ ਹੈ | ਜਿਸਦਾ ਲਾਭ ਲੱਖਾ ਪਰਿਵਾਰ ਲੰਬੇ ਸਮੇਂ ਤੋ ਲੈ ਰਹੇ ਹਨ | ਜਿਥੇ ਬਿਜਲੀ ਬਿੱਲ ਜੀਰੋ ਜਾ ਬਹੁਤ ਘੱਟ ਆਉਦਾ ਹੈ | ਉਥੇ ਹੀ ਉਰਜਾ ਮਾਹਿਰਾ ਦੇ ਅਨੁਸਾਰ ਇੰਡੈਕਸ਼ਨ ਚੁੱਲਾ ਔਸਤਨ 1200 ਤੋ 2000 ਵਾਟ ਤੱਕ ਬਿਜਲੀ ਖਪਤ ਕਰਦਾ ਹੈ ਜਦੋ ਕਿ ਹੀਟਰ ਇਸ ਤੋ ਵੀ ਜਿਆਦਾ ਬਿਜਲੀ ਲੈ ਸਕਦਾ ਹੈ | ਜੇਕਰ ਕਿਸੀ ਘਰ ਵਿੱਚ ਰੋਜਾਨਾ ਕਈ ਘੰਟੇ ਇਸਦਾ ਉਪਯੋਗ ਹੋਣ ਲੱਗਿਆ | 300 ਯੂਨਿਟ ਦੀ ਸੀਮਾ ਪਾਰ ਕਰਵਾਉਣਾ ਬਹੁਤ ਆਸਾਨ ਹੋ ਜਾਵੇਗਾ | ਇਸਦਾ ਸੀਧਾ ਅਸਰ ਅਗਲੇ ਮਹੀਨੇ ਆਉਣ ਵਾਲੇ ਬਿਜਲੀ ਬਿੱਲਾ ਤੇ ਵੀ ਦਿਖਾਈ ਦੇਵਾਗਾ | ਗੈਸ ਸੰਕਟ ਦੇ ਕਾਰਨ ਖਾਣਾ ਪਕਾਉਣ ਲਈ ਲਗਾਤਾਰ ਇੰਡੈਕਸ਼ਨ ਅਤੇ ਹੀਟਰ ਦਾ ਇਸਤੇਮਾਲ ਵੱਧਦਾ ਹੈ ਤਾ ਇਹੀ ਮੁਫਤ ਬਿਜਲੀ ਦਾ ਸਤੁੰਲਨ ਵਿਗੜ ਸਕਦਾ ਹੈ |